ਹੁਸ਼ਿਆਰਪੁਰ ਦੇ ਪਿੰਡ ਭਾਮ 'ਚ ਬੀਤੀ ਰਾਤ 3 ਚੋਰ ਬੜੀ ਹੀ ਹੁਸ਼ਿਆਰੀ ਨਾਲ PNB ਬੈਂਕ ਦੇ ATM 'ਚੋਂ 17 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਹ ਚੋਰ 'Brezza ਕਾਰ' 'ਚ ਆਏ ਅਤੇ ATM ਨੂੰ ਪੁੱਟਣ ਦਾ ਸਾਰਾ ਸਮਾਨ ਵੀ ਨਾਲ ਲੈਕੇ ਆਏ। ਗੈਸ ਕਟਰ ਨਾਲ ATM ਨੂੰ ਕੱਟ ਕੇ ਉਸ ਵਿਚੋਂ ਸਾਰੇ ਪੈਸੇ ਕੱਢ ਕੇ ਲੈ ਗਏ। ਇਸ ਸਾਰੀ ਘਟਨਾ CCTV ਕੈਮਰੇ 'ਚ ਕੈਦ ਹੋ ਗਈ। ਹਾਲਾਂਕਿ ਉਹਨਾਂ ਨੇ CCTV ਕੈਮਰੇ 'ਤੇ ਸਪਰੇ ਪਾ ਕੇ ਕੈਮਰੇ ਨੂੰ ਛੁਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਫੇਰ ਵੀ ਸਭ ਕੁਝ ਸਾਫ ਰਿਕਾਰਡ ਹੋ ਗਿਆ। ਬੈਂਕ ਮੈਨੇਜਰ ਰਾਜਨ ਥਾਪਾ ਅਤੇ ਪਿੰਡ ਦੇ ਸਰਪੰਚ ਦੀ ਸ਼ਕਾਇਤ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।